विदेश
ਜਹਾਜ਼ ਦੇ ਇੰਜਣ ਨੂੰ ਲੱਗ ਗਈ ਅੱਗ ! ਹਵਾ ਵਿਚਾਲੇ ਲਟਕੀ 137 ਯਾਤਰੀਆਂ ਦੀ ਜਾਨ, ਦਾਵਾਓ ਏਅਰਪੋਰਟ ''ਤੇ

ਜਹਾਜ਼ ਦੇ ਇੰਜਣ ਨੂੰ ਲੱਗ ਗਈ ਅੱਗ ! ਹਵਾ ਵਿਚਾਲੇ ਲਟਕੀ 137 ਯਾਤਰੀਆਂ ਦੀ ਜਾਨ, ਦਾਵਾਓ ਏਅਰਪੋਰਟ ''ਤੇ...Saturday, Nov 21, 2026 ।
ਇੰਟਰਨੈਸ਼ਨਲ ਡੈਸਕ- ਫਿਲੀਪੀਨਜ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹਾਂਗਕਾਂਗ ਤੋਂ ਪਾਪੂਆ ਨਿਊ ਗਿਨੀ ਜਾ ਰਹੇ 'ਏਅਰ ਨਿਊਗਿਨੀ' ਦੇ ਇੱਕ ਜਹਾਜ਼ ਦੀ ਸ਼ਨੀਵਾਰ ਤੜਕੇ ਸੱਜੇ ਇੰਜਣ 'ਚ ਅੱਗ ਲੱਗਣ ਤੋਂ ਬਾਅਦ ਦੱਖਣੀ ਫਿਲੀਪੀਨਜ਼ ਦੇ ਦਾਵਾਓ ਸ਼ਹਿਰ 'ਚ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਫਿਲੀਪੀਨਜ਼ ਦੇ ਏਵੀਏਸ਼ਨ ਅਧਿਕਾਰੀਆਂ ਅਨੁਸਾਰ, ਜਹਾਜ਼ ਸਵਾਰ 137 ਯਾਤਰੀਆਂ ਅਤੇ ਚਾਲਕ ਦਲ ਦੇ 9 ਮੈਂਬਰਾਂ ਸਮੇਤ ਸਾਰੇ 146 ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕਿਸੇ ਨੂੰ ਵੀ ਕੋਈ ਸੱਟ ਨਹੀਂ ਲੱਗੀ।
ਫਿਲੀਪੀਨਜ਼ ਦੀ ਸਿਵਲ ਐਵੀਏਸ਼ਨ ਅਥਾਰਟੀ ਅਨੁਸਾਰ, ਬੋਇੰਗ 767-383ER ਜਹਾਜ਼ ਦੇ ਪਾਇਲਟਾਂ ਨੂੰ ਇੰਡੀਕੇਟਰ ਰਾਹੀਂ ਸੱਜੇ ਇੰਜਣ 'ਚ ਚੰਗਿਆੜੀਆਂ ਜਾਂ ਅੱਗ ਲੱਗਣ ਦਾ ਸੰਕੇਤ ਮਿਲਿਆ ਸੀ। ਪਾਇਲਟਾਂ ਨੇ ਤੁਰੰਤ ਸਕਿਓਰਿਟੀ ਪ੍ਰੋਟੋਕੋਲ ਅਪਣਾਉਂਦਿਆਂ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਦਾਵਾਓ ਇੰਟਰਨੈਸ਼ਨਲ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ। ਜਹਾਜ਼ ਦੇ ਉਤਰਨ ਤੋਂ ਬਾਅਦ ਸਾਰੇ ਯਾਤਰੀਆਂ ਅਤੇ ਕ੍ਰੂ ਮੈਂਬਰਾਂ ਨੂੰ ਐਮਰਜੈਂਸੀ ਸਲਾਈਡਾਂ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ।
ਏਵੀਏਸ਼ਨ ਅਥਾਰਟੀ ਦੇ ਬੁਲਾਰੇ ਐਰਿਕ ਅਪੋਲੋਨੀਓ ਨੇ ਦੱਸਿਆ ਕਿ ਸਾਰੇ ਯਾਤਰੀਆਂ ਅਤੇ ਕ੍ਰੂ ਮੈਂਬਰਾਂ ਨੂੰ ਏਅਰਪੋਰਟ ਦੇ ਟਰਮੀਨਲ 'ਤੇ ਲਿਜਾ ਕੇ ਲੋੜੀਂਦੀ ਸਹਾਇਤਾ ਅਤੇ ਹੋਟਲਾਂ 'ਚ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਫਿਲਹਾਲ ਜਹਾਜ਼ ਨੂੰ ਕਿਸੇ ਵੱਡੇ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ ਅਤੇ ਇਸ ਘਟਨਾ ਦੀ ਜਾਂਚ ਵਿੱਚ ਪਾਇਲਟਾਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ।
ਐਮਰਜੈਂਸੀ ਸੇਵਾਵਾਂ ਦੇ ਪ੍ਰਬੰਧਾਂ ਕਾਰਨ ਦਾਵਾਓ ਏਅਰਪੋਰਟ ਨੂੰ ਹੋਰ ਉਡਾਣਾਂ ਲਈ ਕੁਝ ਦੇਰ ਬੰਦ ਰੱਖਿਆ ਗਿਆ, ਜਿਸ ਕਾਰਨ ਆਉਣ ਵਾਲੀਆਂ ਦੋ ਘਰੇਲੂ ਉਡਾਣਾਂ ਨੂੰ ਰੱਦ ਕਰਨਾ ਪਿਆ। ਮੇਨ ਰਨਵੇਅ ਦੀ ਸੁਰੱਖਿਆ ਜਾਂਚ ਮੁਕੰਮਲ ਹੋਣ ਤੋਂ ਬਾਅਦ ਏਅਰਪੋਰਟ 'ਤੇ ਆਵਾਜਾਈ ਨੂੰ ਮੁੜ ਬਹਾਲ ਕਰ ਦਿੱਤਾ ਗਿਆ