🔥 TRENDING ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ Red Alert... Delhi protests continue after release... Gunfire at Jalandhar birthday party ki... Woman Killed, Two Injured Including Ch... Man Dies After Seat‑Row Fight on Delhi... Passenger bus in Madhya Pradesh sees ₹...
11 Oct 2026•
ગુજરાતી मराठी ਪੰਜਾਬੀ বাংলা
Crime

ਸਾਈਬਰ ਠੱਗੀ ਦਾ 'ਰਿਫੰਡ' ਫਾਰਮੂਲਾ; ਪਹਿਲਾਂ 12 ਹਜ਼ਾਰ ਦਾ ਜਾਅਲੀ SMS ਫਿਰ ਭਾਵੁਕ ਕਹਾਣੀ, ਖਾਤਾ ਚੈੱਕ ਕੀਤਾ ਤਾਂ ਉੱਡੇ ਹੋਸ਼

✍️ Reporter: Shamsher Singh 🗓 11 Oct 2026, 09:34 PM 👁 13
Watch on: ▶️ YouTube
Share: 💬 WhatsApp 📘 Facebook 𝕏 Post

ਸਾਈਬਰ ਠੱਗੀ ਦਾ 'ਰਿਫੰਡ' ਫਾਰਮੂਲਾ; ਪਹਿਲਾਂ 12 ਹਜ਼ਾਰ ਦਾ ਜਾਅਲੀ SMS ਫਿਰ ਭਾਵੁਕ ਕਹਾਣੀ, ਖਾਤਾ ਚੈੱਕ ਕੀਤਾ ਤਾਂ ਉੱਡੇ ਹੋਸ਼

ਸਾਈਬਰ ਠੱਗੀ ਦਾ 'ਰਿਫੰਡ' ਫਾਰਮੂਲਾ; ਪਹਿਲਾਂ 12 ਹਜ਼ਾਰ ਦਾ ਜਾਅਲੀ SMS ਫਿਰ ਭਾਵੁਕ ਕਹਾਣੀ, ਖਾਤਾ ਚੈੱਕ ਕੀਤਾ ਤਾਂ ਉੱਡੇ ਹੋਸ਼ need24 ਨਿਊਜ਼, ਲੁਧਿਆਣਾ : ਭੋਲੇ-ਭਾਲੇ ਲੋਕਾਂ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਬਣਾਉਣ ਲਈ ਠੱਗ ਨਿੱਤ ਨਵੇਂ ਹੱਥਕੰਡੇ ਅਪਣਾ ਰਹੇ ਹਨ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਸਾਈਬਰ ਠੱਗ ਨੇ ਪਹਿਲਾਂ ਪੈਸੇ ਭੇਜਣ ਦਾ ਝਾਂਸਾ ਦਿੱਤਾ ਅਤੇ ਫਿਰ ਰਕਮ ਵਾਪਸ ਮੰਗਣ ਲਈ ਯੂਪੀਆਈ ਕਿਊਆਰ ਕੋਡ ਭੇਜ ਦਿੱਤਾ। ਹਾਲਾਂਕਿ, ਸਮੇਂ ਸਿਰ ਸ਼ੱਕ ਹੋਣ ਕਾਰਨ ਉਸ ਦੀ ਕਥਿਤ ਠੱਗੀ ਦੀ ਕੋਸ਼ਿਸ਼ ਨਾਕਾਮ ਰਹੀ। ਜਾਣਕਾਰੀ ਅਨੁਸਾਰ, ਇੱਕ ਅਣਜਾਣ ਵਿਅਕਤੀ ਨੇ ਮੋਬਾਈਲ ਨੰਬਰ 8980544457 ਤੋਂ ਸਰਬਜੀਤ ਸਿੰਘ ਨੂੰ ਫੋਨ ਕੀਤਾ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਗੂਗਲ ਪੇਅ ਰਾਹੀਂ ਉਸ ਦੇ ਖਾਤੇ ਵਿੱਚ 12 ਹਜ਼ਾਰ ਰੁਪਏ ਭੇਜ ਰਿਹਾ ਹੈ। ਗੱਲਬਾਤ ਦੌਰਾਨ ਉਸ ਨੇ ਪਹਿਲਾਂ 10 ਰੁਪਏ ਭੇਜਣ ਦੀ ਗੱਲ ਕਹੀ, ਜਿਸ ਤੋਂ ਬਾਅਦ 10 ਰੁਪਏ ਦਾ ਮੈਸੇਜ ਆਇਆ। ਇਸ ਤੋਂ ਬਾਅਦ ਉਸ ਨੇ 10 ਹਜ਼ਾਰ ਰੁਪਏ ਭੇਜਣ ਦਾ ਦਾਅਵਾ ਕਰਦਿਆਂ ਮੈਸੇਜ ਚੈੱਕ ਕਰਨ ਲਈ ਕਿਹਾ ।ਪਰ ਸਰਬਜੀਤ ਸਿੰਘ ਨੂੰ ਇਸ ਪੂਰੀ ਗੱਲਬਾਤ ਦੌਰਾਨ ਸ਼ੱਕ ਹੋ ਗਿਆ। ਉਸ ਨੇ ਫੋਨ ਕਰਨ ਵਾਲੇ ਨੂੰ ਗੱਲਾਂ ਵਿੱਚ ਲਗਾ ਕੇ ਆਪਣੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਖਾਤੇ ਵਿੱਚ ਕੋਈ ਵੀ ਰਕਮ ਜਮ੍ਹਾਂ ਨਹੀਂ ਹੋਈ ਸੀ। ਇਸ ਤੋਂ ਬਾਅਦ ਪੈਸੇ ਭੇਜਣ ਦੇ ਨਾਂ ’ਤੇ ਵਾਪਸੀ ਦੀ ਰਕਮ ਹਾਸਲ ਕਰਨ ਦੀ ਕਥਿਤ ਠੱਗੀ ਦਾ ਭੇਤ ਖੁੱਲ੍ਹ ਗਿਆ।
📲Get App