🔥 TRENDING चारामा पत्नी को सूखे कुएं में धकेलने... Seva Jyoti sankalp Matra bandipora નવસારી પોલીસ હેડક્વાર્ટરમાં હોર્સ રાઇડ... 18 Police Platoons Deployed in Bhubane... Andhra Pradesh CM Chandrababu Naidu St... Andhra CM Naidu to Meet PM Modi in Del...
07 Oct 2026•
ગુજરાતી मराठी ਪੰਜਾਬੀ বাংলা
Local

ਸਰੋਜ ਬਾਲਾ ਦੀ ਅਗਵਾਈ ਹੇਠ 12 ਅਕਤੂਬਰ ਨੂੰ ਚੰਡੀਗੜ੍ਹ ਪਰਿਆਸ ਭਵਨ 'ਤੇ ਵਰਕਰਾਂ ਦੀ ਭਾਰੀ ਧਰਨੇ ਦੀ ਯੋਜਨਾ

✍️ Reporter: Sandeep Kumar Joshi 🗓 07 Oct 2026, 06:28 PM 👁 11
Watch on: ▶️ YouTube
Share: 💬 WhatsApp 📘 Facebook 𝕏 Post

ਸੂਬਾ ਪ੍ਰਧਾਨ ਸਰੋਜ ਬਾਲਾ ਦੀ ਅਗਵਾਈ ਹੇਠ ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਦੀ ਮੀਟਿੰਗ ਵਿੱਚ 12 ਅਕਤੂਬਰ 2026 ਨੂੰ ਚੰਡੀਗੜ੍ਹ ਪਰਿਆਸ ਭਵਨ 38 ਬੀ ਵਿੱਚ ਵੱਡੀ ਧਰਨੇ ਦੀ ਯੋਜਨਾ ਬਣਾਈ ਗਈ।

ਸੂਬਾ ਪ੍ਰਧਾਨ ਸਰੋਜ ਬਾਲਾ ਦੀ ਅਗਵਾਈ ਹੇਠ ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਦੀ ਮੀਟਿੰਗ ਰੂਪਨਗਰ ਵਿੱਚ 7 ਅਕਤੂਬਰ ਨੂੰ ਹੋਈ।

ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਸੀਮਾਂ ਰਾਣੀ ਨੇ ਦੱਸਿਆ ਕਿ 12 ਅਕਤੂਬਰ 2026 ਨੂੰ ਚੰਡੀਗੜ੍ਹ ਪਰਿਆਸ ਭਵਨ 38 ਬੀ ਵਿੱਚ ਡਾਇਰੈਕਟਰ ਦਫਤਰ ਸਾਹਮਣੇ ਵਿਸ਼ਾਲ ਧਰਨੇ ਦਾ ਆਯੋਜਨ ਕੀਤਾ ਜਾਵੇਗਾ। ਇਸ ਧਰਨੇ ਵਿੱਚ ਪੰਜਾਬ ਤੋ ਹਜ਼ਾਰਾਂ ਵਰਕਰ ਹਿੱਸਾ ਲੈਣਗੇ ਅਤੇ ਪੰਜਾਬ ਸਰਕਾਰ ਨੂੰ ਵਿੱਤ ਮੰਤਰੀ ਦੁਆਰਾ 20 ਸਤੰਬਰ ਦੀ ਮੀਟਿੰਗ ਵਿੱਚ ਕੀਤੇ ਮਾਣ ਭੱਤਾ ਦੁੱਗਣਾ ਕਰਨ ਦੇ ਵਾਅਦੇ ਦੀ ਯਾਦ ਦਿਵਾਈ ਜਾਵੇਗੀ, ਜੋ ਅਜੇ ਤੱਕ ਲਾਗੂ ਨਹੀਂ ਹੋਇਆ।

ਮੀਟਿੰਗ ਵਿੱਚ ਕਾਮਰੇਡ ਮਹਾਂ ਸਿੰਘ ਰੋੜੀ, ਜਨਰਲ ਸਕੱਤਰ ਸੀਟੂ ਅਤੇ ਕਾਮਰੇਡ ਸੁੱਚਾ ਸਿੰਘ ਅਜਨਾਲਾ, ਸੂਬਾਈ ਮੀਤ ਪ੍ਰਧਾਨ ਸੀਟੂ ਨੇ ਵਿਸ਼ਵਾਸ ਦਵਾਇਆ ਕਿ ਸੀਟੂ ਵਰਕਰ ਵੱਡੀ ਗਿਣਤੀ ਵਿੱਚ 12 ਅਕਤੂਬਰ ਦੀ ਰੈਲੀ ਵਿੱਚ ਹਿੱਸਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ।

ਉਹਨਾਂ ਨੇ ਇਹ ਵੀ ਦੱਸਿਆ ਕਿ 3 ਨਵੰਬਰ ਨੂੰ ਧੂਰੀ ਮੁੱਖ ਮੰਤਰੀ ਦੇ ਘਰ ਵੱਲ ਮਾਰਚ ਹੋਵੇਗਾ ਅਤੇ 1 ਦਸੰਬਰ ਤੋਂ 2 ਦਸੰਬਰ ਤੱਕ ਦਿੱਲੀ ਵਿੱਚ ਵੱਡੇ ਇਕੱਠ ਹੋਣਗੇ। ਸੀਮਾ ਰਾਣੀ ਨੇ ਕਿਹਾ ਕਿ 17-18 ਦਸੰਬਰ ਨੂੰ ਭੁਵਨੇਸ਼ਵਰ ਵਿੱਚ ਆਲ ਇੰਡੀਆ ਫੈਡਰੇਸ਼ਨ ਦੀ ਜਥੇਬੰਦਕ ਕਾਨਫਰੰਸ ਹੋ ਰਹੀ ਹੈ ਜਿਸ ਵਿੱਚ ਪੰਜਾਬ ਤੋਂ 7 ਡੈਲੀਗੇਟ ਸ਼ਾਮਲ ਹੋਣਗੇ।

ਮੀਟਿੰਗ ਵਿੱਚ ਜੋਗਿੰਦਰ ਕੌਰ ਹੁਸ਼ਿਆਰਪੁਰ, ਸੁਖਜੀਤ ਕੌਰ ਜਲੰਧਰ, ਰੇਣੂ ਅੰਮ੍ਰਿਤਸਰ, ਪਰਮਜੀਤ ਕੌਰ ਮੁਹਾਲੀ, ਜਸਵਿੰਦਰ ਕੌਰ ਰੋਪੜ, ਜਸਵਿੰਦਰ ਕੌਰ ਨਵਾਂ ਸ਼ਹਿਰ, ਬਲਵਿੰਦਰ ਕੌਰ ਹੁਸ਼ਿਆਰਪੁਰ, ਸੁਰਜੀਤ ਕੌਰ ਨਵਾ ਸ਼ਹਿਰ ਆਦਿ ਹਾਜ਼ਰ ਸਨ।
📲Get App