🔥 TRENDING NDRF Rescues Girl from 80‑ft Borewell... LPU Postpones Mid‑Term Exams, Suspends... Netanyahu Visits Abu Dhabi, Meets UAE... 23-Year-Old Missing After Saving Three... CCB raids four locations in Kallakuric... Opposition Calls for Impeachment of El...
28 Sep 2026•
ગુજરાતી मराठी ਪੰਜਾਬੀ বাংলা
Sarkari Yojana

ਅੰਤਿਮ ਵੋਟਰ ਸੂਚੀ 12 ਅਕਤੂਬਰ ਨੂੰ, ਡਬਲ ਵੋਟ ਗੈਰ-ਕਾਨੂੰਨੀ

✍️ Reporter: Jiwan kumar 🗓 23 Sep 2026, 09:36 AM 👁 42
Watch on: ▶️ YouTube
Share: 💬 WhatsApp 📘 Facebook 𝕏 Post

ਐੱਸ.ਆਈ.ਆਰ. ਤਹਿਤ ਵੋਟਰ ਸੂਚੀਆਂ ਦੀ ਸੁਧਾਈ ਜਾਰੀ ਹੈ। ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ ਤੱਕ ਕੀਤਾ ਜਾਵੇਗਾ ਅਤੇ ਅੰਤਿਮ ਵੋਟਰ ਸੂਚੀ 12 ਅਕਤੂਬਰ 2026 ਨੂੰ ਜਾਰੀ ਹੋਵੇਗੀ। ਵੋਟਰ ਆਪਣੀ ਵੋਟ ਦੇ ਵੇਰਵੇ ਚੈੱਕ ਕਰਨ। ਇੱਕ ਵੋਟਰ ਦੀ ਦੋ ਥਾਵਾਂ ’ਤੇ ਵੋਟ ਹੋਣਾ ਗੈਰ-ਕਾਨੂੰਨੀ ਹੈ; ਗਲਤੀ ਨਾਲ ਡਬਲ ਵੋਟ ਬਣੀ ਹੋਣ ’ਤੇ ਨਿਰਧਾਰਤ ਫਾਰਮ ਰਾਹੀਂ ਵਾਧੂ ਵੋਟ ਕਟਵਾਈ ਜਾਵੇ। ਜਾਣਕਾਰੀ ਲਈ 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਬਠਿੰਡਾ, 22 ਸਤੰਬਰ (ਜੀਵਨ ਬਾਂਸਲ) — ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਤਹਿਤ ਵੋਟਰ ਸੂਚੀਆਂ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਅਤੇ ਬੂਥ ਲੈਵਲ ਅਫ਼ਸਰਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ।

ਉਨ੍ਹਾਂ ਦੱਸਿਆ ਕਿ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ 2026 ਤੱਕ ਕੀਤਾ ਜਾਵੇਗਾ ਅਤੇ ਅੰਤਿਮ ਵੋਟਰ ਸੂਚੀ 12 ਅਕਤੂਬਰ ਨੂੰ ਪ੍ਰਕਾਸ਼ਿਤ ਹੋਵੇਗੀ। ਉਨ੍ਹਾਂ ਵੋਟਰਾਂ ਨੂੰ ਆਪਣੀ ਵੋਟ ਦੇ ਵੇਰਵੇ ਚੈੱਕ ਕਰਕੇ ਕਿਸੇ ਗਲਤੀ ਦੀ ਸੂਰਤ ਵਿੱਚ ਬੀ.ਐੱਲ.ਓ. ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਸਪੱਸ਼ਟ ਕੀਤਾ ਕਿ ਇੱਕ ਵੋਟਰ ਦੀ ਦੋ ਥਾਵਾਂ ’ਤੇ ਵੋਟ ਹੋਣਾ ਗੈਰ-ਕਾਨੂੰਨੀ ਹੈ। ਗਲਤੀ ਨਾਲ ਡਬਲ ਵੋਟ ਬਣੀ ਹੋਣ ’ਤੇ ਨਿਰਧਾਰਤ ਫਾਰਮ ਰਾਹੀਂ ਵਾਧੂ ਵੋਟ ਕਟਵਾਈ ਜਾਵੇ। ਵਧੇਰੇ ਜਾਣਕਾਰੀ ਲਈ ਟੋਲ-ਫ੍ਰੀ ਨੰਬਰ 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
📲Get App