🔥 TRENDING Sanjay Raut Clarifies After BJP Critic... Delivery Agent Extinguishes Kitchen Fi... Composer Thaman cracks jokes about act... 'The Paradise' Telugu Song 'Yeshanagul... Karnataka woman plots husband's murder... KSRTC Extends Dasara Tour Packages in...
21 Oct 2026•
ગુજરાતી मराठी ਪੰਜਾਬੀ বাংলা
Travel

ਸ਼ਰਧਾਲੂਆਂ ਲਈ ਅਹਿਮ ਖ਼ਬਰ: ਯਮੁਨੋਤਰੀ ਦੇ ਕਿਵਾੜ 11 ਅਤੇ ਬਦਰੀਨਾਥ ਦੇ 16 ਨਵੰਬਰ ਨੂੰ ਹੋਣਗੇ ਬੰਦ

✍️ Reporter: Shamsher Singh 🗓 21 Oct 2026, 09:14 AM 👁 18
Share: 💬 WhatsApp 📘 Facebook 𝕏 Post

ਸ਼ਰਧਾਲੂਆਂ ਲਈ ਅਹਿਮ ਖ਼ਬਰ: ਯਮੁਨੋਤਰੀ ਦੇ ਕਿਵਾੜ 11 ਅਤੇ ਬਦਰੀਨਾਥ ਦੇ 16 ਨਵੰਬਰ ਨੂੰ ਹੋਣਗੇ ਬੰਦ

ਸ਼ਰਧਾਲੂਆਂ ਲਈ ਅਹਿਮ ਖ਼ਬਰ: ਯਮੁਨੋਤਰੀ ਦੇ ਕਿਵਾੜ 11 ਅਤੇ ਬਦਰੀਨਾਥ ਦੇ 16 ਨਵੰਬਰ ਨੂੰ ਹੋਣਗੇ ਬੰਦ
‎Wednesday, Oct 21, 2026 ।
‎
‎ਉੱਤਰਕਾਸ਼ੀ (ਏਜੰਸੀ) : ਉੱਤਰਾਖੰਡ ਦੇ ਵਿਸ਼ਵ ਪ੍ਰਸਿੱਧ ਚਾਰਧਾਮਾਂ ’ਚੋਂ ਇਕ ਯਮੁਨੋਤਰੀ ਧਾਮ ਦੇ ਕਿਵਾੜ 11 ਨਵੰਬਰ ਨੂੰ ਸਰਦੀਆਂ ਦੇ ਮੌਸਮ ਲਈ ਬੰਦ ਹੋ ਜਾਣਗੇ। ਵਿਜੇਦਸਮੀ ਦੇ ਸ਼ੁੱਭ ਮੌਕੇ ’ਤੇ ਮਾਂ ਯਮੁਨਾ ਦੇ ਕਿਵਾੜ ਬੰਦ ਕਰਨ ਦੀ ਮਿਤੀ ਅਤੇ ਸ਼ੁਭ ਸਮਾਂ ਨਿਰਧਾਰਤ ਕੀਤਾ ਗਿਆ। ਧਾਮ ਦੇ ਪੁਜਾਰੀਆਂ ਤੇ ਮੰਦਰ ਕਮੇਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਤਾ ਯਮੁਨਾ ਦੇ ਕਿਵਾੜ ਭਾਈ ਦੂਜ ਦੇ ਸ਼ੁੱਭ ਮੌਕੇ ’ਤੇ ਬੁੱਧਵਾਰ 11 ਨਵੰਬਰ ਨੂੰ ਸਵੇਰੇ 10:28 ਵਜੇ ਵੈਦਿਕ ਜਾਪ ਤੇ ਧਾਰਮਿਕ ਰਸਮਾਂ ਦਰਮਿਆਨ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਜਾਣਗੇ।
‎ਉਧਰ, ਚਮੋਲੀ ਜ਼ਿਲ੍ਹੇ ਵਿਚ ਸਥਿਤ ਬਦਰੀਨਾਥ ਮੰਦਰ ਦੇ ਕਿਵਾੜ ਆਗਾਮੀ 16 ਨਵੰਬਰ ਨੂੰ ਰਾਤ 9 ਵੱਜ ਕੇ 37 ਮਿੰਟ ’ਤੇ ਸਰਦੀਆਂ ਲਈ ਬੰਦ ਹੋਣਗੇ। ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ (ਬੀ. ਕੇ. ਟੀ. ਸੀ.) ਦੇ ਮੀਡੀਆ ਇੰਚਾਰਜ ਡਾ. ਹਰੀਸ਼ ਗੌੜ ਨੇ ਦੱਸਿਆ ਕਿ ਵਿਜੇਦਸਮੀ ਦੇ ਮੌਕੇ ’ਤੇ ਮੰਗਲਵਾਰ ਨੂੰ ਬਦਰੀਨਾਥ ਮੰਦਰ ਕੰਪਲੈਕਸ ਵਿਚ ਰਾਵਲ ਅਮਰਨਾਥ ਨੰਬੂਦਰੀ ਦੀ ਮੌਜੂਦਗੀ ਵਿਚ ਬਦਰੀਨਾਥ ਧਾਮ ਦੇ ਕਿਵਾੜ ਬੰਦ ਕਰਨ ਦਾ ਐਲਾਨ ਹੋਇਆ।
📲Get App