🔥 TRENDING রাজ্য সভাপতি চোর বাগান নিয়ে মন্তব্য NH-34 पर दर्दनाक हादसा : एटा रोड पर ते... बैतूल में 831 नल-जल योजनाओं की निगरानी... বিপি রাজ্য সভাপতি শমীক ভট্টাচার্য বুক... NH-34 पर हादसा : सिकंदराराऊ के पहाड़पु... মুখ্যমন্ত্রী 'আশা' অনুষ্ঠানের পর মন্তব...
22 Oct 2026•
ગુજરાતી मराठी ਪੰਜਾਬੀ বাংলা
Travel

ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਟਰੇਨਾਂ ਦੀ ਵੇਟਿੰਗ ਪਹੁੰਚੀ 100 ਤੋਂ ਪਾਰ, ਸਪੈਸ਼ਲ ਟਰੇਨਾਂ ਵੀ ਫੁੱਲ

✍️ Reporter: Shamsher Singh 🗓 22 Oct 2026, 07:15 PM 👁 19
Share: 💬 WhatsApp 📘 Facebook 𝕏 Post

ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਟਰੇਨਾਂ ਦੀ ਵੇਟਿੰਗ ਪਹੁੰਚੀ 100 ਤੋਂ ਪਾਰ, ਸਪੈਸ਼ਲ ਟਰੇਨਾਂ ਵੀ ਫੁੱਲ

ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਟਰੇਨਾਂ ਦੀ ਵੇਟਿੰਗ ਪਹੁੰਚੀ 100 ਤੋਂ ਪਾਰ, ਸਪੈਸ਼ਲ ਟਰੇਨਾਂ ਵੀ ਫੁੱਲ
‎Thursday, Oct 22, 2026 - 06:08 PM
‎ਜਲੰਧਰ/ਲੁਧਿਆਣਾ/ਫਿਰੋਜ਼ਪੁਰ- ਤਿਉਹਾਰਾਂ ਦੇ ਸੀਜ਼ਨ ਦੌਰਾਨ ਘਰ ਵਾਪਸ ਜਾਣ ਲਈ ਰੇਲਵੇ ਦੀਆਂ ਵਿਸ਼ੇਸ਼ ਟਰੇਨਾਂ ਵੀ ਯਾਤਰੀਆਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ 'ਚ ਅਸਫ਼ਲ ਰਹੀਆਂ ਹਨ। ਯੂ. ਪੀ, ਬਿਹਾਰ ਅਤੇ ਮੁੰਬਈ ਰੂਟਾਂ 'ਤੇ ਜ਼ਿਆਦਾਤਰ ਰੇਲ ਗੱਡੀਆਂ ਭਰੀਆਂ ਹੋਈਆਂ ਹਨ। ਯਾਤਰੀਆਂ ਦੀ ਭੀੜ ਵਿਚਾਲੇ ਰੇਲਵੇ ਨੇ ਪੰਜ ਵਿਸ਼ੇਸ਼ ਰੇਲਗੱਡੀਆਂ (ਅਪ ਡਾਊਨ ਮਿਲਾ ਕੇ 10 ਫੇਰੇ) ਦਾ ਐਲਾਨ ਕੀਤਾ ਹੈ ਪਰ ਇਹ ਵੀ ਭਰੀਆਂ ਹੋਈਆਂ ਹਨ। ਸਾਰਿਆਂ ਵਿਚ ਵੇਟਿੰਗ 100 ਤੋਂ ਵੱਧ ਪਹੁੰਚ ਗਈ ਹੈ, ਜਿਸ ਕਾਰਨ ਯਾਤਰੀਆਂ ਨੂੰ ਬੱਸਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
‎
‎ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਨੇ ਰੇਲ ਯਾਤਰੀਆਂ ਦੀ ਸਹੂਲਤ ਲਈ ਫਿਰੋਜ਼ਪੁਰ ਕੈਂਟ-ਪੂਰਨੀਆ-ਫਿਰੋਜ਼ਪੁਰ ਕੈਂਟ ਰਿਜ਼ਰਵਡ ਫੈਸਟੀਵਲ ਸਪੈਸ਼ਲ ਟਰੇਨ ਦਾ ਐਲਾਨ ਕੀਤਾ ਹੈ। ਇਸ ਟਰੇਨ ਲਈ ਵੇਟਿੰਗ 100 ਤੋਂ ਵੱਧ ਚੱਲ ਰਹੀ ਹੈ। ਲੁਧਿਆਣਾ ਤੋਂ ਪਟਨਾ ਜਾਣ ਵਾਲੀ 04616 ਫਿਰੋਜ਼ਪੁਰ ਕੈਂਟ-ਪਟਨਾ ਟਰੇਨ ਲਈ ਵੇਟਿੰਗ 70 ਤੋਂ ਵੱਧ ਹਨ। ਢੰਡਾਰੀ ਕਲਾਂ ਤੋਂ ਗੋਂਡਾ ਜਾਣ ਵਾਲੀ 04624 ਟਰੇਨ ਲਈ ਵੇਟਿੰਗ 100 ਦੇ ਨੇੜੇ ਆ ਰਹੀਆਂ ਹਨ। ਢੰਡਾਰੀ ਕਲਾਂ ਤੋਂ ਬਿਹਾਰ ਜਾਣ ਵਾਲੀ 04668 ਅੰਮ੍ਰਿਤਸਰ-ਬਰੌਣੀ ਦੀ ਵੇਟਿੰਗ ਸੂਚੀ 50 ਤੋਂ ਵੱਧ ਹੈ।
‎
‎ਇਸ ਤੋਂ ਇਲਾਵਾ ਰੋਜ਼ਾਨਾ ਚੱਲਣ ਵਾਲੀਆਂ ਰੇਲ ਗੱਡੀਆਂ 'ਚ ਅਰਚਨਾ ਐਕਸਪ੍ਰੈਸ 'ਚ ਗੋਰਖਪੁਰ ਨੂੰ ਜਾਣ ਲਈ ਸਲੀਪਰ ਕਲਾਸ 'ਚ 58, ਚਾਰ ਨਵੰਬਰ ਨੂੰ ਸੀਟਾਂ ਫੁੱਲ ਤੇ 8 ਨਵੰਬਰ ਨੂੰ 64 ਵੇਟਿੰਗ ਚੱਲ ਰਹੀਆਂ ਹਨ। ਅੰਮ੍ਰਿਤਸਰ-ਹਾਵੜਾ ਮੇਲ 'ਚ 1 ਤੋਂ 4 ਨਵੰਬਰ ਤੱਕ ਗੋਰਖਪੁਰ ਲਈ 110 ਤੋਂ ਵੱਧ ਜ਼ਿਆਦਾ ਵੇਟਿੰਗ ਚੱਲ ਰਹੀ ਹੈ। 1 ਅਤੇ 8 ਨਵੰਬਰ ਲਈ ਗੋਰਖਪੁਰ ਸੁਪਰਫਾਸਟ ਐਕਸਪ੍ਰੈਸ ਵਿੱਚ ਸੀਟਾਂ ਪਹਿਲਾਂ ਹੀ ਭਰੀਆਂ ਹੋਈਆਂ ਹਨ। ਬੇਗਮਪੁਰਾ ਐਕਸਪ੍ਰੈਸ 'ਚ 1 ਤੋਂ 4 ਨਵੰਬਰ ਤੱਕ 34 ਤੋਂ 51 ਵੇਟਿੰਗ ਚੱਲ ਰਹੀ ਹੈ। ਵਾਰਾਣਸੀ ਐਕਸਪ੍ਰੈਸ 'ਚ 1 ਨਵੰਬਰ ਨੂੰ 44, 4 ਨਵੰਬਰ ਨੂੰ 73 ਅਤੇ 6 ਨਵੰਬਰ ਨੂੰ 108 ਯਾਤਰੀਆਂ ਦੀ ਉਡੀਕ ਸੂਚੀ ਹੈ।
‎ਅੰਮ੍ਰਿਤਸਰ-ਹਾਵੜਾ ਮੇਲ ਵਿੱਚ 1 ਤੋਂ 4 ਨਵੰਬਰ ਤੱਕ ਗੋਰਖਪੁਰ ਲਈ 110 ਤੋਂ ਵੱਧ ਦੀ ਉਡੀਕ ਸੂਚੀ ਹੈ। 1 ਅਤੇ 8 ਨਵੰਬਰ ਨੂੰ ਗੋਰਖਪੁਰ ਸੁਪਰਫਾਸਟ ਐਕਸਪ੍ਰੈਸ ਲਈ 1 ਤੋਂ 4 ਨਵੰਬਰ ਤੱਕ ਸੀਟਾਂ ਭਰੀਆਂ ਹਨ। ਬੇਗਮਪੁਰਾ ਐਕਸਪ੍ਰੈਸ ਵਿੱਚ 1 ਤੋਂ 4 ਨਵੰਬਰ ਤੱਕ 34 ਤੋਂ 51 ਦੀ ਉਡੀਕ ਸੂਚੀ ਹੈ। ਵਾਰਾਣਸੀ ਐਕਸਪ੍ਰੈਸ ਵਿੱਚ 1 ਨਵੰਬਰ ਨੂੰ 44, 4 ਨਵੰਬਰ ਨੂੰ 73 ਅਤੇ 6 ਨਵੰਬਰ ਨੂੰ 108 ਦੀ ਉਡੀਕ ਸੂਚੀ ਹੈ।
📲Get App