ऑटोमोबाइल
10-10 ਦੇ ਸਿੱਕਿਆਂ ਨਾਲ ਖਰੀਦੀ ਸਕੂਟਰੀ ! ਪੈਸੇ ਗਿਣ-ਗਿਣ ਸ਼ੋਅਰੂਮ ਵਾਲੇ ਵੀ ਹੋ ਗਏ ਕਮਲੇ

10-10 ਦੇ ਸਿੱਕਿਆਂ ਨਾਲ ਖਰੀਦੀ ਸਕੂਟਰੀ ! ਪੈਸੇ ਗਿਣ-ਗਿਣ ਸ਼ੋਅਰੂਮ ਵਾਲੇ ਵੀ ਹੋ ਗਏ ਕਮਲੇ,
Tuesday, Oct 13, 2026 । need24news
ਤੇਲੰਗਾਨਾ ਦੇ ਮਾਂਚੇਰੀਅਲ ਜ਼ਿਲ੍ਹੇ ਦੇ ਲਕਸ਼ੇਟੀਪੇਟ ਤੋਂ ਬਚਤ ਤੇ ਦ੍ਰਿੜ ਇਰਾਦੇ ਦੀ ਇੱਕ ਅਨੋਖੀ ਮਿਸਾਲ ਸਾਹਮਣੇ ਆਈ ਹੈ। ਇੱਥੋਂ ਦੇ 51 ਸਾਲਾ ਪਾਦਰੀ ਬੀ. ਰਵੀ ਜੋਸਫ ਨੇ ਪਿਛਲੇ ਤਿੰਨ ਸਾਲਾਂ ਤੋਂ ਰੋਜ਼ਾਨਾ ਦੀ ਖਰੀਦਦਾਰੀ ਤੋਂ ਬਚੇ 10 ਰੁਪਏ ਦੇ ਸਿੱਕੇ ਇਕੱਠੇ ਕਰਕੇ 1.23 ਲੱਖ ਰੁਪਏ ਦੀ ਨਵੀਂ ਹੋਂਡਾ ਐਕਟਿਵਾ ਸਕੂਟੀ ਖਰੀਦੀ ਹੈ। ਇਸ ਸਬੰਧੀ ਰਵੀ ਜੋਸਫ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਰਕਮ ਇਕੋ ਵਾਰ ਵੱਡੀ ਬਚਤ ਕਰਕੇ ਨਹੀਂ, ਸਗੋਂ ਆਪਣੀ ਰੋਜ਼ਾਨਾ ਦੀ ਖਰੀਦਦਾਰੀ ਤੋਂ ਬਚੇ ਸਿੱਕਿਆਂ ਤੋਂ ਇਕੱਠੀ ਕੀਤੀ ਹੈ। ਰਾਸ਼ਨ, ਸਬਜ਼ੀਆਂ ਜਾਂ ਹੋਰ ਘਰੇਲੂ ਸਮਾਨ ਖਰੀਦਣ ਤੋਂ ਬਾਅਦ ਛੁੱਟੇ ਵਜੋਂ ਮਿਲੇ 10 ਰੁਪਏ ਦੇ ਹਰੇਕ ਸਿੱਕੇ ਨੂੰ ਉਹ ਅਲੱਗ ਰੱਖਦੇ ਸਨ। ਹੌਲੀ-ਹੌਲੀ ਇਹ ਬਚਤ 12,300 ਸਿੱਕਿਆਂ ਵਿੱਚ ਬਦਲ ਗਈ, ਜਿਨ੍ਹਾਂ ਦਾ ਕੁੱਲ ਮੁੱਲ 1,23,000 ਰੁਪਏ ਬਣਿਆ।
ਸ਼ੋਅਰੂਮ ਵਿੱਚ ਸਿੱਕਿਆਂ ਨਾਲ ਭੁਗਤਾਨ ਕਰਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿੱਥੇ ਲੋਕ ਪਾਦਰੀ ਦੀ ਇਸ ਬਚਤ ਦੀ ਆਦਤ ਅਤੇ ਅਟੁੱਟ ਸੰਕਲਪ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।